ਫਾਜ਼ਿਲਕਾ
ਡਿਪਟੀ ਕਮਿਸ਼ਨਰ ਫਾਜ਼ਿਲਕਾ ਕਮ ਜਿਲਾ ਚੋਣ ਅਫ਼ਸਰ ਮੈਡਮ ਅਮਰਪ੍ਰੀਤ ਕੌਰ ਸਿੱਧੂ ਦੀ ਅਗਵਾਈ ਅਤੇ ਉਪ ਮੰਡਲ ਮੈਜਿਸਟਰੇਟ ਅਬੋਹਰ ਸ. ਕਿਰਪਾਲ ਵੀਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਪੈਸ਼ਲ ਇੰਟੈਸਿਵ ਰਵੀਜ਼ਨ 2026 (ਐਸਆਈਆਰ) ਮੁਹਿੰਮ ਬਾਰੇ ਹਲਕਾ 81-ਅਬੋਹਰ ਵਿੱਖੇ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਅਬੋਹਰ ਸਵੀਪ ਟੀਮ ਦੇ ਨੋਡਲ ਅਫ਼ਸਰ ਅਜੇ ਕੁਮਾਰ ਨੇ ਅਪਣੀ ਟੀਮ ਦੇ ਸਹਿਯੋਗ ਨਾਲ ਅਜੀਮਗੜ੍ਹ ਅਤੇ ਅਬੋਹਰ ਦੇ ਨਿਵਾਸੀਆਂ ਅਤੇ ਵੋਟਰਾਂ ਨੂੰ ਸਪੈਸ਼ਲ ਇੰਟੈਸਿਵ ਰਵੀਜ਼ਨ 2026 (ਐਸਆਈਆਰ) ਅਧੀਨ ਬੂਥ ਲੈਵਲ ਅਫਸਰਾਂ ਵੱਲੋਂ ਵੋਟਰਾਂ ਦੀ ਸਵੈ ਤਸਦੀਕ ਲਈ ਦਿੱਤੇ ਜਾ ਰਹੇ ਗਣਨਾ ਫਾਰਮ ਬਾਰੇ ਸਰਕਾਰੀ ਪ੍ਰਾਇਮਰੀ ਸਕੂਲ ਅਜੀਮਗੜ੍ਹ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਨੰ-1 ਅਬੋਹਰ ਵਿਖੇ ਜਾਗਰੂਕ ਕੀਤਾ। ਇਸ ਮੌਕੇ ਉਹਨਾਂ ਨਾਲ ਅਭਿਜੀਤ ਵਧਵਾ, ਮਹਾਵੀਰ, ਰਾਮ ਕੁਮਾਰ ਅਤੇ ਮਨੋਜ ਕੁਮਾਰ ਹਾਜਰ ਸਨ।

0 Comments