Breaking News
Loading...

ਵੀਰ ਨਾਰੀਆਂ ਦਾ Abohar Militery Station ਵਿਖੇ ਸਨਮਾਨ

 ਸਵਰਨਿਮ ਵਿਜੈ ਸਾਲ




 ਵਿਜੈ ਮਸ਼ਾਲ ਯਾਤਰਾ ਕੱਢੀ, ਰਨ ਫਾਰ ਫਨ ਕਰਵਾਈ
ਅਬੋਹਰ, 5 ਮਾਰਚ:( balraj sidhu )
1971 ਦੀ ਭਾਰਤ ਪਾਕਿ ਜੰਗ ਵਿਚ ਦੇਸ਼ ਦੀ ਜਿੱਤ ਦੇ ਜਸ਼ਨਾਂ ਦੇ 50 ਸਾਲ ਪੂਰੇ ਹੋਣ ਤੇ ਭਾਰਤੀ ਫੌਜ ਵੱਲੋਂ ਦੇਸ਼ ਵਾਸੀਆਂ ਨਾਲ ਮਿਲ ਕੇ ਇਸ ਸਾਲ ਨੂੰ ਗੋਲਡਨ ਜੁਬਲੀ ਸਾਲ ਵਜੋਂ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਇਕ ਵਿਜੈ ਮਸ਼ਾਲ ਯਾਤਰਾ ਵੀ ਕੱਢੀ ਜਾ ਰਹੀ ਹੈ। ਇਸ ਸਮੇਂ ਵਿਜੈ ਮਸ਼ਾਲ ਯਾਤਰਾ Abohar Militery Station  ਵਿਖੇ ਪੁੱਜੀ ਹੋਈ ਹੈ।

ਇਹ ਵੀ ਪੜ੍ਹੋ ਹੁਸਿ਼ਆਰਪੁਰ ਨੂੰ ਐਲਾਨਿਆ Micro cantainment Zone
ਇਸੇ ਲੜੀ ਤਹਿਤ ਇੱਥੇ ਹੋਏ ਇਕ ਸਮਾਗਮ ਦੌਰਾਨ ਭਾਰਤੀ ਫੌਜ ਵੱਲੋਂ ਵੀਰ ਨਾਰੀਆਂ ਦਾ ਸਨਮਾਨ ਕੀਤਾ ਗਿਆ ਹੈ। ਫੌਜ ਵੱਲੋਂ ਆਪਣੇ ਸਾਬਕਾ ਫੌਜੀਆਂ ਦੀ ਹਾਜਰੀ ਵਿਚ ਇਹ ਸਨਮਾਨ ਕੀਤਾ ਗਿਆ। ਇਸ ਤੋਂ ਬਿਨਾਂ Militery Station  ਵਿਚ ਫੌਜ ਵੱਲੋਂ ਵਿਜੈ ਮਸ਼ਾਲ ਮਾਰਚ ਕੀਤਾ ਗਿਆ ਅਤੇ Run  for Fun ਦਾ ਆਯੋਜਨ ਕੀਤਾ ਗਿਆ ਜਿਸ ਵਿਚ 8 ਸਾਲ ਤੋਂ ਘੱਟ ਉਮਰ ਦੇ ਬੱਚਿਆਂ, 8 ਤੋਂ 15 ਸਾਲ ਅਤੇ 15 ਸਾਲ ਤੋਂ ਵੱਡੀ ਉਮਰ ਸ਼ੇ੍ਰਣੀ ਵਿਚ ਮਿਲਟਰੀ ਸਟੇਸ਼ਨ ਦੇ ਲੋਕਾਂ ਨੇ ਭਾਗ ਲਿਆ।



ਜਿਕਰਯੋਗ ਹੈ ਕਿ ਦੇਸ਼ ਦੀ ਜਿੱਤ ਦੀ ਖੁਸ਼ੀ ਵਿਚ ਚਾਰ ਵਿਜੈ ਮਸ਼ਾਲਾਂ ਦੇਸ਼ ਦੇ ਵੱਖ ਵੱਖ ਕੋਨਿਆਂ ਵਿਚ ਭੇਜੀਆਂ ਗਈਆਂ ਹਨ ਅਤੇ ਸਾਲ ਭਰ ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਵਿਜੈ ਮਸ਼ਾਲ ਯਾਤਰਾ ਪੂਰੀ ਕਰਕੇ ਇਹ ਵਾਪਿਸ ਦਿੱਲੀ ਪੁੱਜਣਗੀਆਂ। ਇਸ ਦਾ ਉਦੇਸ਼ ਆਪਣੀਆਂ ਬਹਾਦਰ ਫੌਜਾਂ ਦਾ ਸਤਿਕਾਰ, ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਨਾ ਅਤੇ ਸਾਡੀ ਨੌਜਵਾਨ ਪੀੜੀ ਨੂੰ ਫੌਜ ਵਿਚ ਜਾਣ ਲਈ ਪ੍ਰੇਰਿਤ ਕਰਨਾ ਹੈ।



Post a Comment

0 Comments