ਮਾਨਸਾ ਜ਼ਿਲ੍ਹਾ 13 ਅਪ੍ਰੈਲ 1992 ਨੂੰ ਹੋਂਦ ਵਿੱਚ ਆਇਆ ,ਜੋ ਕਿ ਪਹਿਲਾਂ ਬਠਿੰਡਾ ਦਾ ਹਿੱਸਾ ਸੀ । ਮਾਨਸਾ ਜ਼ਿਲ੍ਹਾ ਖੇਤਰ ਅਤੇ ਵਸੋਂ ਪੱਖੋਂ ਛੋਟਾ ਜ਼ਿਲ੍ਹਾ ਹੈ । ਇਹ ਜ਼ਿਲ੍ਹਾ ਬਠਿੰਡਾ -ਜੀਂਦ -ਦਿਲੀ ਰੇਲਵੇ ਲਾਇਨ ਅਤੇ ਬਰਨਾਲਾ -ਸਰਦੁਲਗੜ -ਸਿਰਸਾ ਰੋਡ ਊਪਰ ਸਥਿਤ ਹੈ ।
ਮਾਨਸਾ ਪੰਜਾਬ ਦੀ ਕਪਾਹ ਵਿੱਚ ਸਥਿਤ ਹੈ । ਇਸ ਕਰਕੇ ਇਸਨੂੰ ਚਿੱਟੇ ਸੋਨੇ ਦਾ ਇਲਾਕਾ ਕਿਹਾ ਜਾਂਦਾ ਹੈ। ਅਸਲ ਵਿੱਚ ਖੇਤੀਬਾੜੀ ਇਸ ਜ਼ਿਲ੍ਹੇ ਦੀ ਆਰਥਿਕਤਾ ਦਾ ਮੁੱਖ ਆਧਾਰ ਹੈ। ਇਥੋਂ ਦੇ ਲੋਕ ਪੰਜਾਬੀ ਬੋਲਦੇ ਹਨ ਅਤੇ ਪੰਜਾਬ ਦੀ ਮਾਲਵਾ ਪੱਟੀ ਦੇ ਸਭਿਆਚਾਰ ਵਿੱਚ ਰੰਗੇ ਹੋਏ ਹਨ। ਉਦਯੋਗ ਪੱਖੋਂ ਇਹ ਜ਼ਿਲ੍ਹਾ ਕਾਫੀ ਪਿਛੇ ਹੈ, ਪਰ ਕੁਝ ਉਦਯੋਗ ਹੁਣ ਇਸ ਜ਼ਿਲ੍ਹੇ ਵਿੱਚ ਵਿਕਸਿਤ ਹੋ ਰਹੇ ਹਨ।
ਕਲਾਸ ‘ਏ’ ਮਿਉਨਿਸਿਪਲ ਕਮੇਟੀ 1952 ਤੋੰ ਇਸ ਸ਼ਹਿਰ ਵਿੱਚ ਕਮ ਕਰ ਰਹੀ ਹੈ।
https://mansa.nic.in/pa/%e0%a8%87%e0%a8%a4%e0%a8%bf%e0%a8%b9%e0%a8%be%e0%a8%b8/
ਮਾਨਸਾ
ਮਾਨਸਾ ਜ਼ਿਲ੍ਹਾ 13 ਅਪ੍ਰੈਲ 1992 ਨੂੰ ਹੋਂਦ ਵਿੱਚ ਆਇਆ ,ਜੋ ਕਿ ਪਹਿਲਾਂ ਬਠਿੰਡਾ ਦਾ ਹਿੱਸਾ ਸੀ । ਮਾਨਸਾ ਜ਼ਿਲ੍ਹਾ ਖੇਤਰ ਅਤੇ ਵਸੋਂ ਪੱਖੋਂ ਛੋਟਾ ਜ਼ਿਲ੍ਹਾ ਹੈ । ਇਹ ਜ਼ਿਲ੍ਹਾ ਬਠਿੰਡਾ -ਜੀਂਦ -ਦਿੱਲੀ ਰੇਲਵੇ ਲਾਇਨ ਅਤੇ ਬਰਨਾਲਾ -ਸਰਦੂਲਗੜ੍ਹ -ਸਿਰਸਾ ਰੋਡ ਉੱਪਰ ਸਥਿਤ ਹੈ ।
ਇਹ ਨਗਰ ਭਾਈ ਗੁਰਦਾਸ ਜੀ ਦੁਆਰਾ ਹੋਂਦ ਵਿੱਚ ਆਇਆ ,ਜੋ ਕਿ ਪਿੰਡ ਧਿੰਗੜ ਜ਼ਿਲ੍ਹਾ ਮਾਨਸਾ ਤੋਂ ਆਏ ਸਨ । ਉਹਨਾਂ ਦਾ ਵਿਆਹ ਧਾਲੀਵਾਲ ਜੱਟ ਸਿੱਖ ਲੜਕੀ ਨਾਲ ਹੋਇਆ ਦੱਸਿਆ ਜਾਂਦਾ ਹੈ । ਇੱਕ ਵਾਰ ਉਹ ਆਪਣੇ ਸੁਹਰਾ ਘਰ ਆਪਣੀ ਪਤਨੀ ਨੂੰ ਲੈਣ ਗਏ , ਪਰ ਉਹਨਾਂ ਨੇ ਭੇਜਣ ਤੋਂ ਇਨਕਾਰ ਕਰ ਦਿੱਤਾ । ਇਸ ਕਰਕੇ ਭਾਈ ਗੁਰਦਾਸ ਆਪਣੇ ਸੁਹਰਾ ਘਰ ਅੱਗੇ ਬੈਠ ਕੇ ਤਪੱਸਿਆ ਕਰਨ ਲੱਗ ਪਏ । ਕੁਝ ਸਮੇ ਬਾਅਦ ਉਹਨਾਂ ਦੇ ਸੁਹਰਾ ਘਰ ਵਾਲੇ ਆਪਣੀ ਲੜਕੀ ਨੂੰ ਭਾਈ ਗੁਰਦਾਸ ਜੀ ਨਾਲ ਤੋਰਨ ਲਈ ਸਹਿਮਤ ਹੋ ਗਏ । ਪਰ ਉਸਨੇ ਇਹ ਆਖ ਕੇ ਇਨਕਾਰ ਕਰ ਦਿੱਤਾ ਕਿ ਉਹ ਹੁਣ ਸੰਸਕਾਰਿਕ ਝੰਜਟ ਤੋਂ ਮੁਕਤ ਹੋ ਗਿਆ ਹੈ । ਉਸ ਤੋਂ ਬਾਅਦ ਵਿੱਚ ਉਸ ਦੀ ਸਮਾਧ ਬਣਾਈ ਗਈ, ਜਿੱਥੇ ਹਰ ਸਾਲ ਮਾਰਚ ਅਪ੍ਰੈਲ ਮਹੀਨੇ ਵਿੱਚ ਬਹੁਤ ਵੱਡਾ ਮੇਲਾ ਲਗਦਾ ਹੈ । ਲੋਕ ਵੱਡੀ ਗਿਣਤੀ ਵਿੱਚ ਮੇਲਾ ਵੇਖਣ ਆਉਂਦੇ ਹਨ, ਗੁੜ ਤੇ ਲੱਡੂ ਉਨ੍ਹਾਂ ਦੀ ਸਮਾਧ ਤੇ ਅਰਪਿਤ ਕਰਦੇ ਹਨ।
ਜੇਕਰ ਇਸ ਜਿ਼ਲ੍ਹੇ ਤੇ ਪੰਛੀ ਝਾਤ ਮਾਰੀ ਜਾਵੇ ਤਾਂ ਇਹ ਜਿ਼ਲ੍ਹਾ ਮੰਡਲ ਫਰੀਦਕੋਟ ਅਧੀਨ ਆਉਂਦਾ ਹੈ। ਇਸ ਦਾ ਹੈਡਕੁਆਰਟਰ
ਮਾਨਸਾ ਹੀ ਹੈ। ਇਸ ਜਿ਼ਲ੍ਹੇ ਦਾ ਖੇਤਰਫ਼ਲ 2171 ਵਰਗ ਕਿਲੋਮੀਟਰ ਹੈ। ਜੇਕਰ ਇਸ ਜਿ਼ਲ੍ਹੇ ਦੀ ਜਨਸੰਖਿਆ ਦੀ ਗੱਲ ਕਰੀਏ ਤਾਂ 2011 ਦੀ ਜਨਗਣਨਾ ਅਨੁਸਾਰ ਇਸ ਜਿ਼ਲ੍ਹੇ ਦੀ ਜਨਸੰਖਿਆ 7 ਲੱਖ 68, 808 ਸੀ। ਇਸ ਜਿ਼ਲ੍ਹੇ ਦੀਆਂ ਤਹਿਸੀਲਾਂ ਵਿਚ ਸਰਦੂਲਗੜ੍ਹ, ਬੁਢਲਾਲਾ ਅਤੇ ਮਾਨਸਾ ਆਉਂਦੇ ਹਨ। ਸਬ ਤਹਿਸੀਲਾਂ ਵਿਚ ਝੁਨੀਰ, ਬਰੇਟਾ ਅਤੇ ਭੀਖੀ ਆਉਂਦੇ ਹਨ। ਇਸ ਦੇ ਬਲਾਕ ਸਰਦੂਲਗੜ੍ਹ, ਝੁਨੀਰ, ਬੁਢਲਾਡਾ , ਭੀਖੀ ਅਤੇ ਮਾਨਸਾ ਹਨ। ਇਸ ਜਿ਼ਲ੍ਹੇ ਦੀ ਮਿਉਂਸੀਪਲ ਕਮੇਟੀ ਕਲਾਸ 1 ਅਧੀਨ ਮਾਨਸਾ , ਮਿਉਂਸੀਪਲ ਕਮੇਟੀ ਕਲਾਸ 2 ਅਧੀਨ ਬੁਢਲਾਡਾ ਅਤੇ ਤਿੰਨ ਤਹਿਤ ਬਰੇਟਾ ਆਉਂਦੀਆਂ ਹਨ। ਇਸ ਜਿ਼ਲ੍ਹੇ ਦੀਆਂ ਵਿਧਾਨ ਸਭਾ ਸੀਟਾਂ ਸਰਦੂਲਗੜ੍ਹ, ਜੋਗਾ, ਬੁਢਲਾਡਾ ਅਤੇ ਮਾਨਸਾ ਹਨ।
ਇਹ ਸੀ ਜਿ਼ਲ੍ਹਾ ਮਾਨਸ ਬਾਰੇ ਜਾਣਕਾਰੀ , ਅਗਲੀ ਵੀਡੀਓ ਵਿਚ ਮਿਲਦੇ ਹਾਂ ਕਿਸੇ ਹੋਰ ਜਿ਼ਲ੍ਹੇ ਬਾਰੇ ਜਾਣਕਾਰੀ ਲੈ ਕੇ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੇ ਤਾਂ ਲਾਇਕ ਸ਼ੇਅਰ ਅਤੇ ਕੁਮੈਂਟ ਜ਼ਰੂਰ ਕਰਨਾ ਜੀ। ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਜੀ

0 Comments