ਜ਼ਿਲ੍ਹਾ ਰੂਪਨਗਰ ਸਤਲੁਜ ਦਰਿਆ ਦੇ ਕਿਨਾਰੇ ਵਸਿਆ ਹੋਇਆ ਹੈ। ਇਹ ਜ਼ਿਲ੍ਹਾ ਥਰਮਲ ਪਲਾਂਟ ਕਰਕੇ ਮਸ਼ਹੂਰ ਹੈ। ਸਤਲੁਜ ਨਦੀ 'ਤੇ ਲੱਗਿਆ ਬੰਨ੍ਹ ਤੇ ਝੀਲ ਬਹੁਤ ਹੀ ਸੁੰਦਰ ਦਿਸ਼੍ਰ ਪੇਸ਼ ਕਰਦੇ ਹਨ । ਲੋਕ ਸੈਰ ਸਪਾਟਾ ਕਰਨ ਲਈ ਇੱਥੇ ਆਉਂਦੇ ਹਨ।ਇੱਥੇ ਕਾਗਜ਼ ਮਿੱਲ ਅਤੇ ਕਈ ਤਰ੍ਹਾ ਦੇ ਕਾਰਖਾਨੇ ਲਗਾਏ ਗਏ ਹਨ। ਇਸ ਜ਼ਿਲ੍ਹੇ ਦੀ ਇਤਿਹਾਸਿਕ ਮਹੱਤਤਾ ਇਹ ਹੈ ਕਿ ਇੱਥੇ ਸ਼੍ਰੀ ਆਨੰਦਪੁਰ ਸਾਹਿਬ ਸਥਿਤ ਹੈ । ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਸ਼੍ਰੀ ਆਨੰਦਪੁਰ ਸਾਹਿਬ ਵਿੱਚ ਸਿੱਖਾਂ ਦਾ ਬਣਿਆ ਅਜਾਇਬ-ਘਰ ਵਿਰਾਸਤ-ਏ-ਖਾਲਸਾ ਇਸਦੀ ਮਹੱਤਤਾ ਹੋਰ ਵਧਾ ਦਿੰਦਾ ਹੈ। ਜੇਕਰ ਇਸ ਜ਼ਿਲ੍ਹੇ ਦੇ ਭੂਗੋਲਿਕ, ਰਾਜਨੀਤਿਕ ਅਤੇ ਹੋਰਨਾਂ ਪਹਿਲੂਆਂ ਦੀ ਗੱਲ ਕਰੀਏ ਤਾਂ ਇਹ ਜ਼ਿਲ੍ਹਾ ਮੰਡਲ ਪਟਿਆਲਾ ਅਧੀਨ ਆਉਂਦਾ ਹੈ। ਇਸਦਾ ਹੈੱਡਕੁਆਟਰ ਰੂਪਨਗਰ ਹੈ। ਇਸ ਜ਼ਿਲ੍ਹੇ ਦਾ ਖੇਤਰਫਲ 1369ਵਰਗ ਜ਼ਕਿਲੋਮੀਟਰ ਹੈ। ਇਸ ਜ਼ਿਲ੍ਹੇ ਦੀ ਜਨਸੰਖਿਆ 2011 ਦੀ ਜਨਗਣਨਾ ਅਨੁਸਾਰ 6 ਲੱਖ 83 ਹਜ਼ਾਰ 349 ਸੀ । ਇਸ ਜ਼ਿਲ੍ਹੇ ਦੀਆਂ ਤਹਿਸੀਲਾਂ ਆਨੰਦਪੁਰ ਸਾਹਿਬ, ਰੂਪਨਗਰ, ਚਮਕੌਰ ਸਾਹਿਬ ਅਤੇ ਨੰਗਲ ਹਨ। ਸਬ-ਤਹਿਸੀਲਾਂ ਵਿੱਚ ਨੂਰਪੁਰ ਬੇਦੀ ਤੇ ਮੋਰਿੰਡਾ ਆਉਂਦੀਆਂ ਹਨ। ਇਸ ਜ਼ਿਲ੍ਹੇ ਦੇ ਬਲਾਕ ਆਨੰਦਪੁਰ ਸਾਹਿਬ, ਚਮਕੌਰ ਸਾਹਿਬ, ਨੂਰਪੁਰ ਬੇਦੀ , ਮੋਰਿੰਡਾ ਤੇ ਰੂਪਨਗਰ ਹਨ। ਇਸ ਜ਼ਿਲ੍ਹੇ ਦੀ ਮਿਉਂਸੀਪਲ ਕਮੇਟੀ ਕਲਾਸ1-ਨੰਗਲ, ਕਲਾਸ2-ਮੋਰਿਡਾ ਤੇ ਰੂਪਨਗਰ ਅਤੇ ਕਲਾਸ3-ਆਨੰਦਪੁਰ ਆਉਂਦੇ ਹਨ। ਇਹ ਜ਼ਿਲ੍ਹਾ ਰਾਜਨੀਤਿਕ ਪੱਖ ਤੋਂ ਵੀ ਅਹਿਮ ਸਥਾਨ ਰੱਖਦਾ ਹੈ। ਇਸ ਜ਼ਿਲ੍ਹੇ ਦੀ ਲੋਕ ਸਭਾ ਸੀਟ ਰੂਪਨਗਰ ਹੈ ਅਤੇ ਵਿਧਾਨ ਸਭਾ ਸੀਟਾਂ ਵਿੱਚ ਆਨੰਦਪੁਰ ਸਾਹਿਬ, ਚਮਕੌਰ ਸਾਹਿਬ, ਨੰਗਲ ਅਤੇ ਮੋਰਿੰਡਾ ਆਉਂਦੇ ਹਨ।
Rupnagar punjab ||Anandpur sahib|PunjabRrupnagar ||Nagal dam||Beautiful City of PunjabI| Ropar
#Rupnagar #punjab ||#Anandpur sahib|punjab rupnagar ||Nagal dam||RuPNAGAR DI GEDI| BS NEWS PUNJABI
ਰੋਪੜ 'ਚ ਬੰਦਾ ਤਰੱਕੀ ਕਰਦਾ ਨੀ ਤੇ ਭੁੱਖਾ ਮਰਦਾ ਨੀ | ਕਹਾਣੀ ਸ਼ਹਿਰ Ropar ਦੀ | Ropar History
Rupnagar (Ropar) मेरा अपना शहर || Beautiful City of Punjab || Ropar Wale 27
anandpur sahib live
0 Comments