Breaking News
Loading...

ਫਰੀਦਕੋਟ ਦੇ ਪੀ.ਏ.ਯੂ ਦੇ ਵਿਗਿਆਨੀ ਨੂੰ ਯੰਗ ਸਾਇੰਟਿਸਟ ਐਵਾਰਡ ਮਿਲਿਆ




ਫ਼ਰੀਦਕ       ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ..ਯੂ.), ਖੇਤਰੀ ਖੋਜ ਕੇਂਦਰਫਰੀਦਕੋਟ ਵਿਖੇ ਖੇਤੀਬਾੜੀ ਮੌਸਮ ਵਿਗਿਆਨੀ ਵਜੋਂ ਕੰਮ ਕਰ ਰਹੇ ਡਾਸੁਧੀਰ ਕੁਮਾਰ ਮਿਸ਼ਰਾ ਨੂੰ ਸਾਲ 2021 ਲਈ ਖੇਤੀਬਾੜੀ ਮੌਸਮ ਵਿਗਿਆਨੀਆਂ ਦੀ ਐਸੋਸੀਏਸ਼ਨ (ਐਸੋਸੀਏਸ਼ਨ ਆਫ਼ ਐਗਰੋਮੀਟੋਰੋਲੋਜੀਸਟਸ )ਵੱਲੋਂ 'ਯੰਗ ਸਾਇੰਟਿਸਟ ਐਵਾਰਡਨਾਲ ਸਨਮਾਨਿਤ ਕੀਤਾ ਗਿਆ ਹੈ

 ਡਾਮਿਸ਼ਰਾ ਨੂੰ 'ਸ਼ੇਰ--ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸ ਐਂਡ ਟੈਕਨਾਲੋਜੀਸ਼ਾਲੀਮਾਰਸ੍ਰੀਨਗਰਕਸ਼ਮੀਰ ਵਿਖੇ 24-26 ਮਾਰਚ, 2022 ਦੌਰਾਨ 'ਖੇਤੀ ਵਿੱਚ ਮੌਸਮ ਅਤੇ ਜਲਵਾਯੂ ਜੋਖਮ ਪ੍ਰਬੰਧਨਵਿਸ਼ੇ 'ਤੇ ਰਾਸ਼ਟਰੀ ਕਾਨਫਰੰਸ ਦੇ ਉਦਘਾਟਨ ਸਮੇਂ 24 ਮਾਰਚ 2022 ਇਹ ਵੱਕਾਰੀ ਪੁਰਸਕਾਰ ਮਿਲਿਆ ਡਾਮਿਸ਼ਰਾ ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ), ਧਰਤੀ ਵਿਗਿਆਨ ਮੰਤਰਾਲੇਭਾਰਤ ਸਰਕਾਰਨਵੀਂ ਦਿੱਲੀ ਦੁਆਰਾ ਫੰਡ ਕੀਤੇ ਗਏ 'ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾਪ੍ਰੋਜੈਕਟ ਵਿੱਚ ਜੁਲਾਈ 2014 ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਇਹ ਪੁਰਸਕਾਰ ਖੇਤੀ ਮੌਸਮ ਵਿਗਿਆਨ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਦਿੱਤਾ ਗਿਆ ਹੈ

 ਡਾ.ਪੀ.ਪੀ.ਐਸ ਪੰਨੂਵਧੀਕ ਡਾਇਰੈਕਟਰ ਖੋਜਕੁਦਰਤੀ ਸਰੋਤ ਅਤੇ ਪੌਦ ਸਿਹਤ ਪ੍ਰਬੰਧਨਡਾਅਜਮੇਰ ਸਿੰਘ ਢੱਟਖੋਜ ਨਿਰਦੇਸ਼ਕ ਪੀਏਯੂਲੁਧਿਆਣਾ ਅਤੇ ਡਾਕੁਲਦੀਪ ਸਿੰਘਡਾਇਰੈਕਟਰ ਪੀਏਯੂਖੇਤਰੀ ਖੋਜ ਕੇਂਦਰਫ਼ਰੀਦਕੋਟ ਨੇ ਉਨ੍ਹਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਡਾਕੇ.ਕੇਸਿੰਘਖੇਤੀ-ਮੌਸਮ ਵਿਗਿਆਨ ਸਲਾਹਕਾਰ ਸੇਵਾਵਾਂਆਈ.ਐੱਮ.ਡੀ., ਨਵੀਂ ਦਿੱਲੀ ਅਤੇ ਡਾਵਿਆਸ ਪਾਂਡੇਪ੍ਰਧਾਨਐਸੋਸੀਏਸ਼ਨ ਆਫ਼ ਐਗਰੋਮੀਟੋਰੋਲੋਜੀਸਟਸ ਨੇ ਵੀ ਡਾਮਿਸ਼ਰਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ

Post a Comment

0 Comments